ਕੂਚ 14

ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।

Exodus 14:9 (UKJV) But the Egyptians pursued after them, all the horses and chariots of Pharaoh, and his horsemen, and his army, and overtook them encamping by the sea, beside Pihahiroth, before Baalzephon.

7ਉਸ ਨੇ ਛੇ ਸੌ ਸਭ ਤੋਂ ਉੱਤਮ ਰੱਥ ਮਿਸਰ ਦੇ ਹੋਰ ਸਾਰੇ ਰੱਥਾਂ ਦੇ ਨਾਲ ਲੈ ਲਏ, ਉਹਨਾਂ ਸਾਰਿਆਂ ਉੱਤੇ ਅਧਿਕਾਰੀ ਸਨ।

8ਯਾਹਵੇਹ ਨੇ ਮਿਸਰ ਦੇ ਰਾਜੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਤਾਂ ਜੋ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਜੋ ਦਲੇਰੀ ਨਾਲ ਅੱਗੇ ਵੱਧ ਰਹੇ ਸਨ।

9ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।

10ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ।

11ਉਹਨਾਂ ਨੇ ਮੋਸ਼ੇਹ ਨੂੰ ਆਖਿਆ, “ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕੀ ਤੂੰ ਸਾਨੂੰ ਮਾਰੂਥਲ ਵਿੱਚ ਮਰਨ ਲਈ ਲਿਆਇਆ ਹੈ? ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਸਾਡੇ ਨਾਲ ਕੀ ਕੀਤਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.