13ਮੋਸ਼ੇਹ ਨੇ ਲੋਕਾਂ ਨੂੰ ਉੱਤਰ ਦਿੱਤਾ, “ਨਾ ਡਰੋ, ਦ੍ਰਿੜ੍ਹ ਰਹੋ ਅਤੇ ਤੁਸੀਂ ਉਹ ਛੁਟਕਾਰਾ ਦੇਖੋਗੇ ਜੋ ਯਾਹਵੇਹ ਤੁਹਾਡੇ ਲਈ ਅੱਜ ਲਿਆਵੇਗਾ। ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ, ਤੁਸੀਂ ਦੁਬਾਰਾ ਕਦੇ ਨਹੀਂ ਦੇਖੋਗੇ।
14ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।”
15ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੂੰ ਮੇਰੇ ਅੱਗੇ ਕਿਉਂ ਪੁਕਾਰਦਾ ਹੈ? ਇਸਰਾਏਲੀਆਂ ਨੂੰ ਅੱਗੇ ਤੁਰਨ ਲਈ ਕਹਿ।
16ਆਪਣੀ ਸੋਟੀ ਚੁੱਕ ਅਤੇ ਸਮੁੰਦਰ ਵੱਲ ਆਪਣਾ ਹੱਥ ਲੰਮਾ ਕਰ ਅਤੇ ਉਸਨੂੰ ਦੋ ਭਾਗ ਕਰ ਦੇ ਤਾਂ ਕਿ ਇਸਰਾਏਲੀ ਸਮੁੰਦਰ ਵਿੱਚ ਦੀ ਸੁੱਕੀ ਜ਼ਮੀਨ ਥਾਣੀ ਲੰਘ ਜਾਣ।
17ਮੈਂ ਮਿਸਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿਆਂਗਾ ਤਾਂ ਜੋ ਉਹ ਉਹਨਾਂ ਦੇ ਮਗਰ ਆਉਣ, ਅਤੇ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਸੈਨਾ ਦੁਆਰਾ ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਤੋਂ ਆਦਰ ਪਾਵਾਂਗਾ।