16ਆਪਣੀ ਸੋਟੀ ਚੁੱਕ ਅਤੇ ਸਮੁੰਦਰ ਵੱਲ ਆਪਣਾ ਹੱਥ ਲੰਮਾ ਕਰ ਅਤੇ ਉਸਨੂੰ ਦੋ ਭਾਗ ਕਰ ਦੇ ਤਾਂ ਕਿ ਇਸਰਾਏਲੀ ਸਮੁੰਦਰ ਵਿੱਚ ਦੀ ਸੁੱਕੀ ਜ਼ਮੀਨ ਥਾਣੀ ਲੰਘ ਜਾਣ।
17ਮੈਂ ਮਿਸਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿਆਂਗਾ ਤਾਂ ਜੋ ਉਹ ਉਹਨਾਂ ਦੇ ਮਗਰ ਆਉਣ, ਅਤੇ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਸੈਨਾ ਦੁਆਰਾ ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਤੋਂ ਆਦਰ ਪਾਵਾਂਗਾ।
18ਜਦੋਂ ਮੈਂ ਫ਼ਿਰਾਊਨ, ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਦੁਆਰਾ ਆਦਰ ਪ੍ਰਾਪਤ ਕਰਾਂਗਾ ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”
19ਤਦ ਪਰਮੇਸ਼ਵਰ ਦਾ ਦੂਤ ਜੋ ਇਸਰਾਏਲ ਦੀ ਫ਼ੌਜ ਦੇ ਅੱਗੇ-ਅੱਗੇ ਸਫ਼ਰ ਕਰ ਰਿਹਾ ਸੀ, ਪਿੱਛੇ ਹਟ ਗਿਆ ਅਤੇ ਉਹਨਾਂ ਦੇ ਪਿੱਛੇ ਚਲਾ ਗਿਆ। ਬੱਦਲ ਦਾ ਥੰਮ੍ਹ ਵੀ ਅੱਗੇ ਤੋਂ ਹਿੱਲ ਕੇ ਉਹਨਾਂ ਦੇ ਪਿੱਛੇ ਖੜਾ ਹੋ ਗਿਆ।
20ਇਸ ਤਰ੍ਹਾਂ ਉਹ ਇਸਰਾਏਲੀ ਲੋਕਾਂ ਅਤੇ ਮਿਸਰ ਦੀ ਫੌਜ ਵਿਚਕਾਰ ਦੀਵਾਰ ਦੀ ਤਰ੍ਹਾਂ ਖੜ੍ਹਾਂ ਹੋ ਗਿਆ। ਇਸ ਤਰ੍ਹਾਂ ਉਹਨਾਂ ਧਿਰਾਂ ਦੇ ਵਿਚਕਾਰ ਬੱਦਲ ਅਤੇ ਹਨ੍ਹੇਰੀ ਸੀ ਜਿਸ ਕਾਰਨ ਉਹ ਇੱਕ-ਦੂਜੇ ਦੇ ਨੇੜੇ ਨਾ ਆਏ।