ਕੂਚ 15

ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ, ਫ਼ਿਰਾਊਨ ਦੇ ਸਾਰੇ ਅਧਿਕਾਰੀ ਲਾਲ ਸਾਗਰ ਵਿੱਚ ਡੁੱਬ ਗਏ।

Exodus 15:4 (UKJV) Pharaoh's chariots and his host has he cast into the sea: his chosen captains also are drowned in the Red sea.

2“ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ। ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ, ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।

3ਯਾਹਵੇਹ ਇੱਕ ਯੋਧਾ ਹੈ, ਯਾਹਵੇਹ ਉਸਦਾ ਨਾਮ ਹੈ।

4ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ, ਫ਼ਿਰਾਊਨ ਦੇ ਸਾਰੇ ਅਧਿਕਾਰੀ ਲਾਲ ਸਾਗਰ ਵਿੱਚ ਡੁੱਬ ਗਏ।

5ਡੂੰਘੇ ਪਾਣੀਆਂ ਨੇ ਉਹਨਾਂ ਨੂੰ ਢੱਕ ਲਿਆ ਹੈ, ਉਹ ਪੱਥਰ ਵਾਂਗ ਡੂੰਘਾਈ ਵਿੱਚ ਡੁੱਬ ਗਏ।

6ਹੇ ਯਾਹਵੇਹ ਤੇਰਾ ਸੱਜਾ ਹੱਥ, ਸ਼ਕਤੀ ਵਿੱਚ ਸ਼ਾਨਦਾਰ ਹੈ। ਹੇ ਯਾਹਵੇਹ! ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਚਕਨਾਚੂਰ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.