ਕੂਚ 15

ਹੇ ਯਾਹਵੇਹ ਤੇਰਾ ਸੱਜਾ ਹੱਥ, ਸ਼ਕਤੀ ਵਿੱਚ ਸ਼ਾਨਦਾਰ ਹੈ। ਹੇ ਯਾਹਵੇਹ! ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਚਕਨਾਚੂਰ ਕਰ ਦਿੱਤਾ।

Exodus 15:6 (UKJV) Your right hand, O LORD, is become glorious in power: your right hand, O LORD, has dashed in pieces the enemy.

4ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ, ਫ਼ਿਰਾਊਨ ਦੇ ਸਾਰੇ ਅਧਿਕਾਰੀ ਲਾਲ ਸਾਗਰ ਵਿੱਚ ਡੁੱਬ ਗਏ।

5ਡੂੰਘੇ ਪਾਣੀਆਂ ਨੇ ਉਹਨਾਂ ਨੂੰ ਢੱਕ ਲਿਆ ਹੈ, ਉਹ ਪੱਥਰ ਵਾਂਗ ਡੂੰਘਾਈ ਵਿੱਚ ਡੁੱਬ ਗਏ।

6ਹੇ ਯਾਹਵੇਹ ਤੇਰਾ ਸੱਜਾ ਹੱਥ, ਸ਼ਕਤੀ ਵਿੱਚ ਸ਼ਾਨਦਾਰ ਹੈ। ਹੇ ਯਾਹਵੇਹ! ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਚਕਨਾਚੂਰ ਕਰ ਦਿੱਤਾ।

7“ਤੂੰ ਆਪਣੀ ਵੱਡੀ ਮਹਿਮਾ ਨਾਲ ਉਹਨਾਂ ਨੂੰ ਸੁੱਟ ਦਿੱਤਾ ਜੋ ਤੇਰਾ ਵਿਰੋਧ ਕਰਦੇ ਸਨ। ਤੂੰ ਆਪਣਾ ਪੂਰੇ ਕ੍ਰੋਧ ਵਿੱਚ ਉਹਨਾਂ ਨੂੰ ਪਰਾਲੀ ਵਾਂਗ ਸਾੜ ਦਿੱਤਾ।

8ਤੇਰੀਆਂ ਨਾਸਾਂ ਦੇ ਸਾਹ ਨਾਲ, ਪਾਣੀ ਦਾ ਢੇਰ ਲਗ ਗਿਆ, ਵਗਦਾ ਪਾਣੀ ਕੰਧ ਵਾਂਗ ਖੜ੍ਹਾ ਹੋ ਗਿਆ, ਸਮੁੰਦਰ ਦੇ ਹਿਰਦੇ ਦੇ ਡੂੰਘੇ ਪਾਣੀ ਜੰਮ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.