ਕੂਚ 15

ਯਾਹਵੇਹ ਇੱਕ ਯੋਧਾ ਹੈ, ਯਾਹਵੇਹ ਉਸਦਾ ਨਾਮ ਹੈ।

Exodus 15:3 (UKJV) The LORD is a man of war: the LORD is his name.

1ਫਿਰ ਮੋਸ਼ੇਹ ਅਤੇ ਇਸਰਾਏਲੀਆਂ ਨੇ ਇਹ ਗੀਤ ਯਾਹਵੇਹ ਲਈ ਗਾਇਆ, “ਮੈਂ ਯਾਹਵੇਹ ਲਈ ਗਾਵਾਂਗਾ, ਕਿਉਂਕਿ ਉਹ ਬਹੁਤ ਉੱਚਾ ਹੈ। ਉਸਨੇ ਘੋੜੇ ਅਤੇ ਉਸਦੇ ਸਵਾਰ ਸਮੁੰਦਰ ਵਿੱਚ ਸੁੱਟ ਦਿੱਤੇ।

2“ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ। ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ, ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।

3ਯਾਹਵੇਹ ਇੱਕ ਯੋਧਾ ਹੈ, ਯਾਹਵੇਹ ਉਸਦਾ ਨਾਮ ਹੈ।

4ਫ਼ਿਰਾਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਹੈ, ਫ਼ਿਰਾਊਨ ਦੇ ਸਾਰੇ ਅਧਿਕਾਰੀ ਲਾਲ ਸਾਗਰ ਵਿੱਚ ਡੁੱਬ ਗਏ।

5ਡੂੰਘੇ ਪਾਣੀਆਂ ਨੇ ਉਹਨਾਂ ਨੂੰ ਢੱਕ ਲਿਆ ਹੈ, ਉਹ ਪੱਥਰ ਵਾਂਗ ਡੂੰਘਾਈ ਵਿੱਚ ਡੁੱਬ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.