12“ਮੈਂ ਇਸਰਾਏਲੀਆਂ ਦੀ ਬੁੜ-ਬੁੜ ਸੁਣੀ ਹੈ। ਉਹਨਾਂ ਨੂੰ ਆਖੋ, ‘ਸਵੇਰ ਦੇ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ ”
13ਉਸ ਸ਼ਾਮ ਬਟੇਰਿਆਂ ਨੇ ਆ ਕੇ ਡੇਰੇ ਨੂੰ ਢੱਕ ਲਿਆ ਅਤੇ ਸਵੇਰੇ ਡੇਰੇ ਦੇ ਆਲੇ-ਦੁਆਲੇ ਤ੍ਰੇਲ ਦੀ ਪਰਤ ਸੀ।
14ਜਦੋਂ ਤ੍ਰੇਲ ਖਤਮ ਹੋ ਗਈ, ਤਾਂ ਉਹਨਾਂ ਦੇਖਿਆ ਕਿ ਧਰਤੀ ਉੱਤੇ ਇੱਕ ਪਤਲੀ ਪਰਤ ਪਈ ਹੋਈ ਹੈ ਜੋ ਬ਼ਰਫ ਵਾਂਗ ਹੈ।
15ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।
16ਇਹ ਉਹ ਹੈ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ, ‘ਹਰੇਕ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਹਨਾਂ ਨੂੰ ਚਾਹੀਦਾ ਹੈ। ਤੁਹਾਡੇ ਤੰਬੂ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਇੱਕ ਓਮਰ ਲਓ।’ ”