ਕੂਚ 16

ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।

Exodus 16:15 (UKJV) And when the children of Israel saw it, they said one to another, It is manna: for they know not what it was. And Moses said unto them, This is the bread which the LORD has given you to eat.

13ਉਸ ਸ਼ਾਮ ਬਟੇਰਿਆਂ ਨੇ ਆ ਕੇ ਡੇਰੇ ਨੂੰ ਢੱਕ ਲਿਆ ਅਤੇ ਸਵੇਰੇ ਡੇਰੇ ਦੇ ਆਲੇ-ਦੁਆਲੇ ਤ੍ਰੇਲ ਦੀ ਪਰਤ ਸੀ।

14ਜਦੋਂ ਤ੍ਰੇਲ ਖਤਮ ਹੋ ਗਈ, ਤਾਂ ਉਹਨਾਂ ਦੇਖਿਆ ਕਿ ਧਰਤੀ ਉੱਤੇ ਇੱਕ ਪਤਲੀ ਪਰਤ ਪਈ ਹੋਈ ਹੈ ਜੋ ਬ਼ਰਫ ਵਾਂਗ ਹੈ।

15ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।

16ਇਹ ਉਹ ਹੈ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ, ‘ਹਰੇਕ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਹਨਾਂ ਨੂੰ ਚਾਹੀਦਾ ਹੈ। ਤੁਹਾਡੇ ਤੰਬੂ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਇੱਕ ਓਮਰ ਲਓ।’ ”

17ਇਸਰਾਏਲੀਆਂ ਨੇ ਉਵੇਂ ਹੀ ਕੀਤਾ ਜਿਵੇਂ ਉਹਨਾਂ ਨੂੰ ਕਿਹਾ ਗਿਆ ਸੀ; ਕੁਝ ਨੇ ਬਹੁਤ ਕੁਝ ਇਕੱਠਾ ਕੀਤਾ, ਕੁਝ ਨੇ ਥੋੜ੍ਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.