ਕੂਚ 17

ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ।

Exodus 17:11 (UKJV) And it came to pass, when Moses held up his hand, that Israel prevailed: and when he let down his hand, Amalek prevailed.

9ਮੋਸ਼ੇਹ ਨੇ ਯੇਹੋਸ਼ੁਆ ਨੂੰ ਆਖਿਆ, “ਸਾਡੇ ਵਿੱਚੋਂ ਕੁਝ ਆਦਮੀਆਂ ਨੂੰ ਚੁਣੋ ਅਤੇ ਅਮਾਲੇਕੀਆਂ ਨਾਲ ਲੜਨ ਲਈ ਬਾਹਰ ਜਾਓ। ਕੱਲ੍ਹ ਮੈਂ ਆਪਣੇ ਹੱਥਾਂ ਵਿੱਚ ਪਰਮੇਸ਼ਵਰ ਦੀ ਸੋਟੀ ਲੈ ਕੇ ਪਹਾੜੀ ਦੀ ਚੋਟੀ ਤੇ ਖੜ੍ਹਾ ਹੋਵਾਂਗਾ।”

10ਇਸ ਲਈ ਯੇਹੋਸ਼ੁਆ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਅਮਾਲੇਕੀਆਂ ਨਾਲ ਲੜਿਆ ਅਤੇ ਮੋਸ਼ੇਹ, ਹਾਰੋਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ।

11ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ।

12ਜਦੋਂ ਮੋਸ਼ੇਹ ਦੇ ਹੱਥ ਥੱਕ ਗਏ ਤਾਂ ਉਹਨਾਂ ਨੇ ਇੱਕ ਪੱਥਰ ਲਿਆ ਅਤੇ ਉਸ ਦੇ ਹੇਠਾਂ ਰੱਖਿਆ ਅਤੇ ਉਹ ਉਸ ਉੱਤੇ ਬੈਠ ਗਿਆ। ਹਾਰੋਨ ਅਤੇ ਹੂਰ ਨੇ ਉਸ ਦੇ ਹੱਥ ਉੱਪਰ ਰੱਖੇ, ਇੱਕ ਨੇ ਇੱਕ ਪਾਸਿਓਂ, ਇੱਕ-ਦੂਜੇ ਨੇ ਦੂਜੇ ਪਾਸਿਓਂ, ਤਾਂ ਜੋ ਉਸਦੇ ਹੱਥ ਸੂਰਜ ਡੁੱਬਣ ਤੱਕ ਸਥਿਰ ਰਹੇ।

13ਇਸ ਲਈ ਯੇਹੋਸ਼ੁਆ ਨੇ ਅਮਾਲੇਕੀ ਫ਼ੌਜ ਨੂੰ ਤਲਵਾਰ ਨਾਲ ਹਰਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.