ਕੂਚ 17

ਮੋਸ਼ੇਹ ਨੇ ਯੇਹੋਸ਼ੁਆ ਨੂੰ ਆਖਿਆ, “ਸਾਡੇ ਵਿੱਚੋਂ ਕੁਝ ਆਦਮੀਆਂ ਨੂੰ ਚੁਣੋ ਅਤੇ ਅਮਾਲੇਕੀਆਂ ਨਾਲ ਲੜਨ ਲਈ ਬਾਹਰ ਜਾਓ। ਕੱਲ੍ਹ ਮੈਂ ਆਪਣੇ ਹੱਥਾਂ ਵਿੱਚ ਪਰਮੇਸ਼ਵਰ ਦੀ ਸੋਟੀ ਲੈ ਕੇ ਪਹਾੜੀ ਦੀ ਚੋਟੀ ਤੇ ਖੜ੍ਹਾ ਹੋਵਾਂਗਾ।”

Exodus 17:9 (UKJV) And Moses said unto Joshua, Choose us out men, and go out, fight with Amalek: tomorrow I will stand on the top of the hill with the rod of God in mine hand.

7ਅਤੇ ਉਸ ਨੇ ਇਸ ਜਗ੍ਹਾ ਦਾ ਨਾਮ ਮੱਸਾਹ ਅਤੇ ਮਰੀਬਾਹ ਰੱਖਿਆ ਕਿਉਂਕਿ ਇਸਰਾਏਲੀ ਝਗੜਾ ਕਰਦੇ ਸਨ ਅਤੇ ਉਹਨਾਂ ਨੇ ਇਹ ਕਹਿ ਕੇ ਯਾਹਵੇਹ ਨੂੰ ਪਰਖਿਆ ਸੀ, “ਕੀ ਯਾਹਵੇਹ ਸਾਡੇ ਵਿੱਚ ਹੈ ਜਾਂ ਨਹੀਂ?”

8ਅਮਾਲੇਕੀ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲੀਆਂ ਉੱਤੇ ਹਮਲਾ ਕੀਤਾ।

9ਮੋਸ਼ੇਹ ਨੇ ਯੇਹੋਸ਼ੁਆ ਨੂੰ ਆਖਿਆ, “ਸਾਡੇ ਵਿੱਚੋਂ ਕੁਝ ਆਦਮੀਆਂ ਨੂੰ ਚੁਣੋ ਅਤੇ ਅਮਾਲੇਕੀਆਂ ਨਾਲ ਲੜਨ ਲਈ ਬਾਹਰ ਜਾਓ। ਕੱਲ੍ਹ ਮੈਂ ਆਪਣੇ ਹੱਥਾਂ ਵਿੱਚ ਪਰਮੇਸ਼ਵਰ ਦੀ ਸੋਟੀ ਲੈ ਕੇ ਪਹਾੜੀ ਦੀ ਚੋਟੀ ਤੇ ਖੜ੍ਹਾ ਹੋਵਾਂਗਾ।”

10ਇਸ ਲਈ ਯੇਹੋਸ਼ੁਆ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਅਮਾਲੇਕੀਆਂ ਨਾਲ ਲੜਿਆ ਅਤੇ ਮੋਸ਼ੇਹ, ਹਾਰੋਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ।

11ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.