ਕੂਚ 17

ਇਸ ਲਈ ਯੇਹੋਸ਼ੁਆ ਨੇ ਅਮਾਲੇਕੀ ਫ਼ੌਜ ਨੂੰ ਤਲਵਾਰ ਨਾਲ ਹਰਾਇਆ।

Exodus 17:13 (UKJV) And Joshua humiliated Amalek and his people with the edge of the sword.

11ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ।

12ਜਦੋਂ ਮੋਸ਼ੇਹ ਦੇ ਹੱਥ ਥੱਕ ਗਏ ਤਾਂ ਉਹਨਾਂ ਨੇ ਇੱਕ ਪੱਥਰ ਲਿਆ ਅਤੇ ਉਸ ਦੇ ਹੇਠਾਂ ਰੱਖਿਆ ਅਤੇ ਉਹ ਉਸ ਉੱਤੇ ਬੈਠ ਗਿਆ। ਹਾਰੋਨ ਅਤੇ ਹੂਰ ਨੇ ਉਸ ਦੇ ਹੱਥ ਉੱਪਰ ਰੱਖੇ, ਇੱਕ ਨੇ ਇੱਕ ਪਾਸਿਓਂ, ਇੱਕ-ਦੂਜੇ ਨੇ ਦੂਜੇ ਪਾਸਿਓਂ, ਤਾਂ ਜੋ ਉਸਦੇ ਹੱਥ ਸੂਰਜ ਡੁੱਬਣ ਤੱਕ ਸਥਿਰ ਰਹੇ।

13ਇਸ ਲਈ ਯੇਹੋਸ਼ੁਆ ਨੇ ਅਮਾਲੇਕੀ ਫ਼ੌਜ ਨੂੰ ਤਲਵਾਰ ਨਾਲ ਹਰਾਇਆ।

14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸ ਨੂੰ ਇੱਕ ਪੱਤਰੀ ਉੱਤੇ ਯਾਦ ਰੱਖਣ ਲਈ ਲਿਖ ਅਤੇ ਯਕੀਨੀ ਬਣਾ ਕਿ ਯੇਹੋਸ਼ੁਆ ਇਸ ਨੂੰ ਸੁਣੇ, ਕਿਉਂਕਿ ਮੈਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠਾਂ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ।”

15ਮੋਸ਼ੇਹ ਨੇ ਇੱਕ ਜਗਵੇਦੀ ਬਣਾਈ ਅਤੇ ਇਸਨੂੰ ਕਿਹਾ ਯਾਹਵੇਹ ਮੇਰਾ ਨਿੱਸੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.