ਕੂਚ 17

ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਸਾਨੂੰ ਪੀਣ ਲਈ ਪਾਣੀ ਦਿਓ।” ਮੋਸ਼ੇਹ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?”

Exodus 17:2 (UKJV) Wherefore the people did chide with Moses, and said, Give us water that we may drink. And Moses said unto them, Why chide all of you with me? wherefore do all of you tempt the LORD?

1ਸਾਰੇ ਇਸਰਾਏਲੀਆਂ ਨੇ ਸੀਨਾਈ ਦੇ ਉਜਾੜ ਵਿੱਚ ਯਾਹਵੇਹ ਦੇ ਹੁਕਮ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਹਨਾਂ ਨੇ ਰਫ਼ੀਦੀਮ ਵਿੱਚ ਡੇਰਾ ਲਾਇਆ, ਪਰ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਸੀ।

2ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਸਾਨੂੰ ਪੀਣ ਲਈ ਪਾਣੀ ਦਿਓ।” ਮੋਸ਼ੇਹ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?”

3ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?”

4ਤਦ ਮੋਸ਼ੇਹ ਨੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਉਹ ਮੈਨੂੰ ਪੱਥਰ ਮਾਰਨ ਲਈ ਲਗਭਗ ਹੀ ਤਿਆਰ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.