ਕੂਚ 17

ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?”

Exodus 17:3 (UKJV) And the people thirsted there for water; and the people murmured against Moses, and said, Wherefore is this that you have brought us up out of Egypt, to kill us and our children and our cattle with thirst?

1ਸਾਰੇ ਇਸਰਾਏਲੀਆਂ ਨੇ ਸੀਨਾਈ ਦੇ ਉਜਾੜ ਵਿੱਚ ਯਾਹਵੇਹ ਦੇ ਹੁਕਮ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਹਨਾਂ ਨੇ ਰਫ਼ੀਦੀਮ ਵਿੱਚ ਡੇਰਾ ਲਾਇਆ, ਪਰ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਸੀ।

2ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਸਾਨੂੰ ਪੀਣ ਲਈ ਪਾਣੀ ਦਿਓ।” ਮੋਸ਼ੇਹ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?”

3ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?”

4ਤਦ ਮੋਸ਼ੇਹ ਨੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਉਹ ਮੈਨੂੰ ਪੱਥਰ ਮਾਰਨ ਲਈ ਲਗਭਗ ਹੀ ਤਿਆਰ ਹਨ।”

5ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਲੋਕਾਂ ਦੇ ਸਾਹਮਣੇ ਜਾਹ ਇਸਰਾਏਲ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਅਤੇ ਉਸ ਸੋਟੀ ਨੂੰ ਜਿਸ ਨਾਲ ਤੁਸੀਂ ਨੀਲ ਨਦੀ ਨੂੰ ਮਾਰਿਆ ਸੀ, ਆਪਣੇ ਹੱਥ ਵਿੱਚ ਲੈ ਕੇ ਚੱਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.