4ਤਦ ਮੋਸ਼ੇਹ ਨੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਉਹ ਮੈਨੂੰ ਪੱਥਰ ਮਾਰਨ ਲਈ ਲਗਭਗ ਹੀ ਤਿਆਰ ਹਨ।”
5ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਲੋਕਾਂ ਦੇ ਸਾਹਮਣੇ ਜਾਹ ਇਸਰਾਏਲ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਅਤੇ ਉਸ ਸੋਟੀ ਨੂੰ ਜਿਸ ਨਾਲ ਤੁਸੀਂ ਨੀਲ ਨਦੀ ਨੂੰ ਮਾਰਿਆ ਸੀ, ਆਪਣੇ ਹੱਥ ਵਿੱਚ ਲੈ ਕੇ ਚੱਲ।
6ਮੈਂ ਉੱਥੇ ਹੋਰੇਬ ਦੀ ਚੱਟਾਨ ਕੋਲ ਤੁਹਾਡੇ ਸਾਹਮਣੇ ਖੜ੍ਹਾ ਹੋਵਾਂਗਾ। ਚੱਟਾਨ ਨੂੰ ਮਰਨ ਅਤੇ ਉਸ ਵਿੱਚੋਂ ਲੋਕਾਂ ਦੇ ਪੀਣ ਲਈ ਪਾਣੀ ਨਿੱਕਲੇਗਾ।” ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਅਜਿਹਾ ਕੀਤਾ।
7ਅਤੇ ਉਸ ਨੇ ਇਸ ਜਗ੍ਹਾ ਦਾ ਨਾਮ ਮੱਸਾਹ ਅਤੇ ਮਰੀਬਾਹ ਰੱਖਿਆ ਕਿਉਂਕਿ ਇਸਰਾਏਲੀ ਝਗੜਾ ਕਰਦੇ ਸਨ ਅਤੇ ਉਹਨਾਂ ਨੇ ਇਹ ਕਹਿ ਕੇ ਯਾਹਵੇਹ ਨੂੰ ਪਰਖਿਆ ਸੀ, “ਕੀ ਯਾਹਵੇਹ ਸਾਡੇ ਵਿੱਚ ਹੈ ਜਾਂ ਨਹੀਂ?”
8ਅਮਾਲੇਕੀ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲੀਆਂ ਉੱਤੇ ਹਮਲਾ ਕੀਤਾ।