ਕੂਚ 18

ਤਦ ਯਿਥਰੋ, ਮੋਸ਼ੇਹ ਦਾ ਸਹੁਰਾ, ਪਰਮੇਸ਼ਵਰ ਲਈ ਹੋਮ ਦੀ ਭੇਟ ਅਤੇ ਹੋਰ ਬਲੀਆਂ ਲੈ ਕੇ ਆਇਆ ਅਤੇ ਹਾਰੋਨ ਇਸਰਾਏਲ ਦੇ ਸਾਰੇ ਬਜ਼ੁਰਗਾਂ ਦੇ ਨਾਲ ਮੋਸ਼ੇਹ ਦੇ ਸਹੁਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੋਜਨ ਖਾਣ ਲਈ ਆਏ।

Exodus 18:12 (UKJV) And Jethro, Moses' father in law, took a burnt offering and sacrifices for God: and Aaron came, and all the elders of Israel, to eat bread with Moses' father in law before God.

10ਯਿਥਰੋ ਨੇ ਕਿਹਾ, “ਯਾਹਵੇਹ ਮੁਬਾਰਕ ਹੈ, ਜਿਸ ਨੇ ਤੁਹਾਨੂੰ ਮਿਸਰੀਆਂ ਅਤੇ ਫ਼ਿਰਾਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ।

11ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।”

12ਤਦ ਯਿਥਰੋ, ਮੋਸ਼ੇਹ ਦਾ ਸਹੁਰਾ, ਪਰਮੇਸ਼ਵਰ ਲਈ ਹੋਮ ਦੀ ਭੇਟ ਅਤੇ ਹੋਰ ਬਲੀਆਂ ਲੈ ਕੇ ਆਇਆ ਅਤੇ ਹਾਰੋਨ ਇਸਰਾਏਲ ਦੇ ਸਾਰੇ ਬਜ਼ੁਰਗਾਂ ਦੇ ਨਾਲ ਮੋਸ਼ੇਹ ਦੇ ਸਹੁਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੋਜਨ ਖਾਣ ਲਈ ਆਏ।

13ਅਗਲੇ ਦਿਨ ਮੋਸ਼ੇਹ ਲੋਕਾਂ ਲਈ ਨਿਆਂ ਕਰਨ ਲਈ ਬੈਠ ਗਿਆ ਅਤੇ ਉਹ ਸਵੇਰ ਤੋਂ ਸ਼ਾਮ ਤੱਕ ਉਸਦੇ ਆਲੇ-ਦੁਆਲੇ ਖੜੇ ਰਹੇ।

14ਜਦੋਂ ਉਸਦੇ ਸਹੁਰੇ ਨੇ ਇਹ ਸਭ ਕੁਝ ਦੇਖਿਆ ਜੋ ਕੁਝ ਮੋਸ਼ੇਹ ਲੋਕਾਂ ਲਈ ਕਰ ਰਿਹਾ ਸੀ, ਉਸਨੇ ਕਿਹਾ, “ਇਹ ਕੀ ਗੱਲ ਹੈ ਜੋ ਤੂੰ ਲੋਕਾਂ ਨਾਲ ਕਰ ਰਿਹਾ ਹੈ? ਤੂੰ ਇਕੱਲੇ ਨਿਆਈਂ ਵਜੋਂ ਕਿਉਂ ਬੈਠਾ ਹੈ, ਜਦੋਂ ਕਿ ਇਹ ਸਾਰੇ ਲੋਕ ਸਵੇਰ ਤੋਂ ਸ਼ਾਮ ਤੱਕ ਤੇਰੇ ਆਲੇ-ਦੁਆਲੇ ਖੜ੍ਹੇ ਹਨ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.