ਕੂਚ 18

ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।”

Exodus 18:11 (UKJV) Now I know that the LORD is greater than all gods: for in the thing wherein they dealt proudly he was above them.

9ਯਿਥਰੋ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣ ਕੇ ਬਹੁਤ ਖੁਸ਼ ਹੋਇਆ ਜੋ ਯਾਹਵੇਹ ਨੇ ਇਸਰਾਏਲ ਲਈ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਕੀਤੀਆਂ ਸਨ।

10ਯਿਥਰੋ ਨੇ ਕਿਹਾ, “ਯਾਹਵੇਹ ਮੁਬਾਰਕ ਹੈ, ਜਿਸ ਨੇ ਤੁਹਾਨੂੰ ਮਿਸਰੀਆਂ ਅਤੇ ਫ਼ਿਰਾਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ।

11ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।”

12ਤਦ ਯਿਥਰੋ, ਮੋਸ਼ੇਹ ਦਾ ਸਹੁਰਾ, ਪਰਮੇਸ਼ਵਰ ਲਈ ਹੋਮ ਦੀ ਭੇਟ ਅਤੇ ਹੋਰ ਬਲੀਆਂ ਲੈ ਕੇ ਆਇਆ ਅਤੇ ਹਾਰੋਨ ਇਸਰਾਏਲ ਦੇ ਸਾਰੇ ਬਜ਼ੁਰਗਾਂ ਦੇ ਨਾਲ ਮੋਸ਼ੇਹ ਦੇ ਸਹੁਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੋਜਨ ਖਾਣ ਲਈ ਆਏ।

13ਅਗਲੇ ਦਿਨ ਮੋਸ਼ੇਹ ਲੋਕਾਂ ਲਈ ਨਿਆਂ ਕਰਨ ਲਈ ਬੈਠ ਗਿਆ ਅਤੇ ਉਹ ਸਵੇਰ ਤੋਂ ਸ਼ਾਮ ਤੱਕ ਉਸਦੇ ਆਲੇ-ਦੁਆਲੇ ਖੜੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.