11ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।”
12ਤਦ ਯਿਥਰੋ, ਮੋਸ਼ੇਹ ਦਾ ਸਹੁਰਾ, ਪਰਮੇਸ਼ਵਰ ਲਈ ਹੋਮ ਦੀ ਭੇਟ ਅਤੇ ਹੋਰ ਬਲੀਆਂ ਲੈ ਕੇ ਆਇਆ ਅਤੇ ਹਾਰੋਨ ਇਸਰਾਏਲ ਦੇ ਸਾਰੇ ਬਜ਼ੁਰਗਾਂ ਦੇ ਨਾਲ ਮੋਸ਼ੇਹ ਦੇ ਸਹੁਰੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੋਜਨ ਖਾਣ ਲਈ ਆਏ।
13ਅਗਲੇ ਦਿਨ ਮੋਸ਼ੇਹ ਲੋਕਾਂ ਲਈ ਨਿਆਂ ਕਰਨ ਲਈ ਬੈਠ ਗਿਆ ਅਤੇ ਉਹ ਸਵੇਰ ਤੋਂ ਸ਼ਾਮ ਤੱਕ ਉਸਦੇ ਆਲੇ-ਦੁਆਲੇ ਖੜੇ ਰਹੇ।
14ਜਦੋਂ ਉਸਦੇ ਸਹੁਰੇ ਨੇ ਇਹ ਸਭ ਕੁਝ ਦੇਖਿਆ ਜੋ ਕੁਝ ਮੋਸ਼ੇਹ ਲੋਕਾਂ ਲਈ ਕਰ ਰਿਹਾ ਸੀ, ਉਸਨੇ ਕਿਹਾ, “ਇਹ ਕੀ ਗੱਲ ਹੈ ਜੋ ਤੂੰ ਲੋਕਾਂ ਨਾਲ ਕਰ ਰਿਹਾ ਹੈ? ਤੂੰ ਇਕੱਲੇ ਨਿਆਈਂ ਵਜੋਂ ਕਿਉਂ ਬੈਠਾ ਹੈ, ਜਦੋਂ ਕਿ ਇਹ ਸਾਰੇ ਲੋਕ ਸਵੇਰ ਤੋਂ ਸ਼ਾਮ ਤੱਕ ਤੇਰੇ ਆਲੇ-ਦੁਆਲੇ ਖੜ੍ਹੇ ਹਨ?”
15ਮੋਸ਼ੇਹ ਨੇ ਉਸਨੂੰ ਉੱਤਰ ਦਿੱਤਾ, “ਕਿਉਂਕਿ ਲੋਕ ਮੇਰੇ ਕੋਲ ਪਰਮੇਸ਼ਵਰ ਦੀ ਇੱਛਾ ਦੀ ਭਾਲ ਕਰਨ ਲਈ ਆਉਂਦੇ ਹਨ।