7ਇਸ ਲਈ ਮੋਸ਼ੇਹ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸ ਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਉਹਨਾਂ ਨੇ ਇੱਕ-ਦੂਜੇ ਦਾ ਹਾਲ ਪੁਛਿਆ ਅਤੇ ਫਿਰ ਤੰਬੂ ਵਿੱਚ ਚਲੇ ਗਏ।
8ਮੋਸ਼ੇਹ ਨੇ ਆਪਣੇ ਸਹੁਰੇ ਨੂੰ ਉਸ ਸਭ ਕੁਝ ਬਾਰੇ ਦੱਸਿਆ ਜੋ ਯਾਹਵੇਹ ਨੇ ਇਸਰਾਏਲੀਆਂ ਲਈ ਫ਼ਿਰਾਊਨ ਅਤੇ ਮਿਸਰੀ ਲੋਕਾਂ ਨਾਲ ਕੀਤਾ ਸੀ ਅਤੇ ਉਹਨਾਂ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਜੋ ਉਹਨਾਂ ਨੂੰ ਰਸਤੇ ਵਿੱਚ ਆਈਆਂ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਨੂੰ ਬਚਾਇਆ ਸੀ।
9ਯਿਥਰੋ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣ ਕੇ ਬਹੁਤ ਖੁਸ਼ ਹੋਇਆ ਜੋ ਯਾਹਵੇਹ ਨੇ ਇਸਰਾਏਲ ਲਈ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਕੀਤੀਆਂ ਸਨ।
10ਯਿਥਰੋ ਨੇ ਕਿਹਾ, “ਯਾਹਵੇਹ ਮੁਬਾਰਕ ਹੈ, ਜਿਸ ਨੇ ਤੁਹਾਨੂੰ ਮਿਸਰੀਆਂ ਅਤੇ ਫ਼ਿਰਾਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ।
11ਹੁਣ ਮੈਂ ਜਾਣਦਾ ਹਾਂ ਕਿ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ ਕਿਉਂਕਿ ਉਸਨੇ ਅਜਿਹਾ ਉਹਨਾਂ ਲੋਕਾਂ ਨਾਲ ਕੀਤਾ ਜਿਨ੍ਹਾਂ ਨੇ ਇਸਰਾਏਲ ਉੱਤੇ ਘਮੰਡ ਦਿਖਾਇਆ ਸੀ।”