ਕੂਚ 18

ਇਸ ਲਈ ਮੋਸ਼ੇਹ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸ ਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਉਹਨਾਂ ਨੇ ਇੱਕ-ਦੂਜੇ ਦਾ ਹਾਲ ਪੁਛਿਆ ਅਤੇ ਫਿਰ ਤੰਬੂ ਵਿੱਚ ਚਲੇ ਗਏ।

Exodus 18:7 (UKJV) And Moses went out to meet his father in law, and did reverence, and kissed him; and they asked each other of their welfare; and they came into the tent.

5ਮੋਸ਼ੇਹ ਦਾ ਸਹੁਰਾ ਯਿਥਰੋ ਮੋਸ਼ੇਹ ਦੇ ਪੁੱਤਰਾਂ ਅਤੇ ਪਤਨੀ ਸਮੇਤ ਉਜਾੜ ਵਿੱਚ ਉਸਦੇ ਕੋਲ ਆਇਆ, ਜਿੱਥੇ ਉਸਨੇ ਪਰਮੇਸ਼ਵਰ ਦੇ ਪਹਾੜ ਦੇ ਕੋਲ ਡੇਰਾ ਲਾਇਆ ਹੋਇਆ ਸੀ।

6ਯਿਥਰੋ ਨੇ ਮੋਸ਼ੇਹ ਨੂੰ ਸੁਨੇਹਾ ਭੇਜਿਆ ਸੀ, “ਮੈਂ ਤੇਰਾ ਸਹੁਰਾ ਯਿਥਰੋ, ਤੇਰੀ ਪਤਨੀ ਅਤੇ ਉਸਦੇ ਦੋ ਪੁੱਤਰਾਂ ਨਾਲ ਤੇਰੇ ਕੋਲ ਆ ਰਿਹਾ ਹਾਂ।”

7ਇਸ ਲਈ ਮੋਸ਼ੇਹ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸ ਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਉਹਨਾਂ ਨੇ ਇੱਕ-ਦੂਜੇ ਦਾ ਹਾਲ ਪੁਛਿਆ ਅਤੇ ਫਿਰ ਤੰਬੂ ਵਿੱਚ ਚਲੇ ਗਏ।

8ਮੋਸ਼ੇਹ ਨੇ ਆਪਣੇ ਸਹੁਰੇ ਨੂੰ ਉਸ ਸਭ ਕੁਝ ਬਾਰੇ ਦੱਸਿਆ ਜੋ ਯਾਹਵੇਹ ਨੇ ਇਸਰਾਏਲੀਆਂ ਲਈ ਫ਼ਿਰਾਊਨ ਅਤੇ ਮਿਸਰੀ ਲੋਕਾਂ ਨਾਲ ਕੀਤਾ ਸੀ ਅਤੇ ਉਹਨਾਂ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਜੋ ਉਹਨਾਂ ਨੂੰ ਰਸਤੇ ਵਿੱਚ ਆਈਆਂ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਨੂੰ ਬਚਾਇਆ ਸੀ।

9ਯਿਥਰੋ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣ ਕੇ ਬਹੁਤ ਖੁਸ਼ ਹੋਇਆ ਜੋ ਯਾਹਵੇਹ ਨੇ ਇਸਰਾਏਲ ਲਈ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਕੀਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.