4ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਉਸਨੇ ਕਿਹਾ, “ਮੇਰੇ ਪਿਤਾ ਦਾ ਪਰਮੇਸ਼ਵਰ ਮੇਰਾ ਸਹਾਇਕ ਸੀ। ਉਸਨੇ ਮੈਨੂੰ ਫ਼ਿਰਾਊਨ ਦੀ ਤਲਵਾਰ ਤੋਂ ਬਚਾਇਆ।”
5ਮੋਸ਼ੇਹ ਦਾ ਸਹੁਰਾ ਯਿਥਰੋ ਮੋਸ਼ੇਹ ਦੇ ਪੁੱਤਰਾਂ ਅਤੇ ਪਤਨੀ ਸਮੇਤ ਉਜਾੜ ਵਿੱਚ ਉਸਦੇ ਕੋਲ ਆਇਆ, ਜਿੱਥੇ ਉਸਨੇ ਪਰਮੇਸ਼ਵਰ ਦੇ ਪਹਾੜ ਦੇ ਕੋਲ ਡੇਰਾ ਲਾਇਆ ਹੋਇਆ ਸੀ।
6ਯਿਥਰੋ ਨੇ ਮੋਸ਼ੇਹ ਨੂੰ ਸੁਨੇਹਾ ਭੇਜਿਆ ਸੀ, “ਮੈਂ ਤੇਰਾ ਸਹੁਰਾ ਯਿਥਰੋ, ਤੇਰੀ ਪਤਨੀ ਅਤੇ ਉਸਦੇ ਦੋ ਪੁੱਤਰਾਂ ਨਾਲ ਤੇਰੇ ਕੋਲ ਆ ਰਿਹਾ ਹਾਂ।”
7ਇਸ ਲਈ ਮੋਸ਼ੇਹ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸ ਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਉਹਨਾਂ ਨੇ ਇੱਕ-ਦੂਜੇ ਦਾ ਹਾਲ ਪੁਛਿਆ ਅਤੇ ਫਿਰ ਤੰਬੂ ਵਿੱਚ ਚਲੇ ਗਏ।
8ਮੋਸ਼ੇਹ ਨੇ ਆਪਣੇ ਸਹੁਰੇ ਨੂੰ ਉਸ ਸਭ ਕੁਝ ਬਾਰੇ ਦੱਸਿਆ ਜੋ ਯਾਹਵੇਹ ਨੇ ਇਸਰਾਏਲੀਆਂ ਲਈ ਫ਼ਿਰਾਊਨ ਅਤੇ ਮਿਸਰੀ ਲੋਕਾਂ ਨਾਲ ਕੀਤਾ ਸੀ ਅਤੇ ਉਹਨਾਂ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਜੋ ਉਹਨਾਂ ਨੂੰ ਰਸਤੇ ਵਿੱਚ ਆਈਆਂ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਨੂੰ ਬਚਾਇਆ ਸੀ।