2ਮੋਸ਼ੇਹ ਨੇ ਆਪਣੀ ਪਤਨੀ ਜ਼ਿਪੋਰਾਹ ਨੂੰ ਉਸਦੇ ਸਹੁਰੇ ਯਿਥਰੋ ਕੋਲ ਛੱਡ ਕੇ ਆਇਆ ਸੀ,
3ਅਤੇ ਉਸਦੇ ਦੋ ਪੁੱਤਰ ਸਨ, ਇੱਕ ਪੁੱਤਰ ਦਾ ਨਾਮ ਗੇਰਸ਼ੋਮ ਸੀ, ਅਤੇ ਮੋਸ਼ੇਹ ਨੇ ਕਿਹਾ, “ਮੈਂ ਇੱਕ ਵਿਦੇਸ਼ੀ ਧਰਤੀ ਵਿੱਚ ਪਰਦੇਸੀ ਬਣ ਗਿਆ ਹਾਂ”
4ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਉਸਨੇ ਕਿਹਾ, “ਮੇਰੇ ਪਿਤਾ ਦਾ ਪਰਮੇਸ਼ਵਰ ਮੇਰਾ ਸਹਾਇਕ ਸੀ। ਉਸਨੇ ਮੈਨੂੰ ਫ਼ਿਰਾਊਨ ਦੀ ਤਲਵਾਰ ਤੋਂ ਬਚਾਇਆ।”
5ਮੋਸ਼ੇਹ ਦਾ ਸਹੁਰਾ ਯਿਥਰੋ ਮੋਸ਼ੇਹ ਦੇ ਪੁੱਤਰਾਂ ਅਤੇ ਪਤਨੀ ਸਮੇਤ ਉਜਾੜ ਵਿੱਚ ਉਸਦੇ ਕੋਲ ਆਇਆ, ਜਿੱਥੇ ਉਸਨੇ ਪਰਮੇਸ਼ਵਰ ਦੇ ਪਹਾੜ ਦੇ ਕੋਲ ਡੇਰਾ ਲਾਇਆ ਹੋਇਆ ਸੀ।
6ਯਿਥਰੋ ਨੇ ਮੋਸ਼ੇਹ ਨੂੰ ਸੁਨੇਹਾ ਭੇਜਿਆ ਸੀ, “ਮੈਂ ਤੇਰਾ ਸਹੁਰਾ ਯਿਥਰੋ, ਤੇਰੀ ਪਤਨੀ ਅਤੇ ਉਸਦੇ ਦੋ ਪੁੱਤਰਾਂ ਨਾਲ ਤੇਰੇ ਕੋਲ ਆ ਰਿਹਾ ਹਾਂ।”