ਕੂਚ 18

ਅਤੇ ਉਸਦੇ ਦੋ ਪੁੱਤਰ ਸਨ, ਇੱਕ ਪੁੱਤਰ ਦਾ ਨਾਮ ਗੇਰਸ਼ੋਮ ਸੀ, ਅਤੇ ਮੋਸ਼ੇਹ ਨੇ ਕਿਹਾ, “ਮੈਂ ਇੱਕ ਵਿਦੇਸ਼ੀ ਧਰਤੀ ਵਿੱਚ ਪਰਦੇਸੀ ਬਣ ਗਿਆ ਹਾਂ”

Exodus 18:3 (UKJV) And her two sons; of which the name of the one was Gershom; for he said, I have been an foreigner in a strange land:

1ਹੁਣ ਮਿਦਯਾਨੀਆਂ ਦੇ ਜਾਜਕ ਅਤੇ ਮੋਸ਼ੇਹ ਦੇ ਸਹੁਰੇ ਯਿਥਰੋ ਨੇ ਸਭ ਕੁਝ ਸੁਣਿਆ ਜੋ ਪਰਮੇਸ਼ਵਰ ਨੇ ਮੋਸ਼ੇਹ ਅਤੇ ਉਸਦੀ ਪਰਜਾ ਇਸਰਾਏਲ ਲਈ ਕੀਤਾ ਸੀ ਅਤੇ ਕਿਵੇਂ ਯਾਹਵੇਹ ਨੇ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।

2ਮੋਸ਼ੇਹ ਨੇ ਆਪਣੀ ਪਤਨੀ ਜ਼ਿਪੋਰਾਹ ਨੂੰ ਉਸਦੇ ਸਹੁਰੇ ਯਿਥਰੋ ਕੋਲ ਛੱਡ ਕੇ ਆਇਆ ਸੀ,

3ਅਤੇ ਉਸਦੇ ਦੋ ਪੁੱਤਰ ਸਨ, ਇੱਕ ਪੁੱਤਰ ਦਾ ਨਾਮ ਗੇਰਸ਼ੋਮ ਸੀ, ਅਤੇ ਮੋਸ਼ੇਹ ਨੇ ਕਿਹਾ, “ਮੈਂ ਇੱਕ ਵਿਦੇਸ਼ੀ ਧਰਤੀ ਵਿੱਚ ਪਰਦੇਸੀ ਬਣ ਗਿਆ ਹਾਂ”

4ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਉਸਨੇ ਕਿਹਾ, “ਮੇਰੇ ਪਿਤਾ ਦਾ ਪਰਮੇਸ਼ਵਰ ਮੇਰਾ ਸਹਾਇਕ ਸੀ। ਉਸਨੇ ਮੈਨੂੰ ਫ਼ਿਰਾਊਨ ਦੀ ਤਲਵਾਰ ਤੋਂ ਬਚਾਇਆ।”

5ਮੋਸ਼ੇਹ ਦਾ ਸਹੁਰਾ ਯਿਥਰੋ ਮੋਸ਼ੇਹ ਦੇ ਪੁੱਤਰਾਂ ਅਤੇ ਪਤਨੀ ਸਮੇਤ ਉਜਾੜ ਵਿੱਚ ਉਸਦੇ ਕੋਲ ਆਇਆ, ਜਿੱਥੇ ਉਸਨੇ ਪਰਮੇਸ਼ਵਰ ਦੇ ਪਹਾੜ ਦੇ ਕੋਲ ਡੇਰਾ ਲਾਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.