ਕੂਚ 18

ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ।

Exodus 18:21 (UKJV) Moreover you shall provide out of all the people able men, such as fear God, men of truth, hating covetousness; and place such over them, to be rulers of thousands, and rulers of hundreds, rulers of fifties, and rulers of tens:

19ਹੁਣ ਮੇਰੀ ਗੱਲ ਸੁਣ ਅਤੇ ਮੈਂ ਤੈਨੂੰ ਕੁਝ ਸਲਾਹ ਦੇਵਾਂਗਾ, ਅਤੇ ਪਰਮੇਸ਼ਵਰ ਤੇਰੇ ਨਾਲ ਹੋਵੇ। ਤੈਨੂੰ ਪਰਮੇਸ਼ਵਰ ਦੇ ਸਾਹਮਣੇ ਲੋਕਾਂ ਦੇ ਪ੍ਰਤੀਨਿਧੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਝਗੜਿਆਂ ਨੂੰ ਉਸ ਕੋਲ ਲਿਆਉਣਾ ਚਾਹੀਦਾ ਹੈ।

20ਉਹਨਾਂ ਨੂੰ ਉਸਦੇ ਫ਼ਰਮਾਨ ਅਤੇ ਹੁਕਮ ਸਿਖਾ, ਅਤੇ ਉਹਨਾਂ ਨੂੰ ਦਿਖਾ ਕਿ ਉਹਨਾਂ ਨੇ ਕਿਵੇਂ ਜੀਉਂਣਾ ਹੈ ਅਤੇ ਵਿਵਹਾਰ ਕਿਵੇਂ ਦਾ ਕਰਨਾ ਹੈ।

21ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ।

22ਉਹਨਾਂ ਨੂੰ ਹਰ ਸਮੇਂ ਲੋਕਾਂ ਲਈ ਨਿਆਈਂ ਵਜੋਂ ਕੰਮ ਕਰਨ ਦਿਓ, ਪਰ ਉਹ ਹਰ ਮੁਸ਼ਕਲ ਮੁਕੱਦਮਾ ਤੇਰੇ ਕੋਲ ਲਿਆਉਣ; ਸਧਾਰਨ ਮੁਕੱਦਮਾ ਦਾ ਫੈਸਲਾ ਉਹ ਖੁਦ ਕਰ ਸਕਦੇ ਹਨ। ਇਹ ਤੇਰੇ ਭਾਰ ਨੂੰ ਹਲਕਾ ਕਰ ਦੇਵੇਗਾ, ਕਿਉਂਕਿ ਉਹ ਇਸਨੂੰ ਤੁਹਾਡੇ ਨਾਲ ਸਾਂਝਾ ਕਰਨਗੇ।

23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਪਰਮੇਸ਼ਵਰ ਨੇ ਅਜਿਹਾ ਹੁਕਮ ਦਿੱਤਾ ਹੈ, ਤਾਂ ਤੂੰ ਝੱਲ ਸਕੇਗਾ, ਅਤੇ ਇਹ ਸਾਰੇ ਲੋਕ ਸ਼ਾਂਤੀ ਨਾਲ ਘਰ ਚਲੇ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.