ਕੂਚ 18

ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਪਰਮੇਸ਼ਵਰ ਨੇ ਅਜਿਹਾ ਹੁਕਮ ਦਿੱਤਾ ਹੈ, ਤਾਂ ਤੂੰ ਝੱਲ ਸਕੇਗਾ, ਅਤੇ ਇਹ ਸਾਰੇ ਲੋਕ ਸ਼ਾਂਤੀ ਨਾਲ ਘਰ ਚਲੇ ਜਾਣਗੇ।”

Exodus 18:23 (UKJV) If you shall do this thing, and God command you so, then you shall be able to endure, and all this people shall also go to their place in peace.

21ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ।

22ਉਹਨਾਂ ਨੂੰ ਹਰ ਸਮੇਂ ਲੋਕਾਂ ਲਈ ਨਿਆਈਂ ਵਜੋਂ ਕੰਮ ਕਰਨ ਦਿਓ, ਪਰ ਉਹ ਹਰ ਮੁਸ਼ਕਲ ਮੁਕੱਦਮਾ ਤੇਰੇ ਕੋਲ ਲਿਆਉਣ; ਸਧਾਰਨ ਮੁਕੱਦਮਾ ਦਾ ਫੈਸਲਾ ਉਹ ਖੁਦ ਕਰ ਸਕਦੇ ਹਨ। ਇਹ ਤੇਰੇ ਭਾਰ ਨੂੰ ਹਲਕਾ ਕਰ ਦੇਵੇਗਾ, ਕਿਉਂਕਿ ਉਹ ਇਸਨੂੰ ਤੁਹਾਡੇ ਨਾਲ ਸਾਂਝਾ ਕਰਨਗੇ।

23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਪਰਮੇਸ਼ਵਰ ਨੇ ਅਜਿਹਾ ਹੁਕਮ ਦਿੱਤਾ ਹੈ, ਤਾਂ ਤੂੰ ਝੱਲ ਸਕੇਗਾ, ਅਤੇ ਇਹ ਸਾਰੇ ਲੋਕ ਸ਼ਾਂਤੀ ਨਾਲ ਘਰ ਚਲੇ ਜਾਣਗੇ।”

24ਮੋਸ਼ੇਹ ਨੇ ਆਪਣੇ ਸਹੁਰੇ ਦੀ ਗੱਲ ਸੁਣੀ ਅਤੇ ਉਹ ਸਭ ਕੁਝ ਕੀਤਾ ਜੋ ਉਸਨੇ ਕਿਹਾ।

25ਮੋਸ਼ੇਹ ਨੇ ਸਾਰੇ ਇਸਰਾਏਲ ਵਿੱਚੋਂ ਯੋਗ ਆਦਮੀਆਂ ਨੂੰ ਚੁਣਿਆ ਅਤੇ ਉਹਨਾਂ ਨੂੰ ਲੋਕਾਂ ਦੇ ਆਗੂ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਉੱਤੇ ਅਧਿਕਾਰੀ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.