20ਉਹਨਾਂ ਨੂੰ ਉਸਦੇ ਫ਼ਰਮਾਨ ਅਤੇ ਹੁਕਮ ਸਿਖਾ, ਅਤੇ ਉਹਨਾਂ ਨੂੰ ਦਿਖਾ ਕਿ ਉਹਨਾਂ ਨੇ ਕਿਵੇਂ ਜੀਉਂਣਾ ਹੈ ਅਤੇ ਵਿਵਹਾਰ ਕਿਵੇਂ ਦਾ ਕਰਨਾ ਹੈ।
21ਪਰ ਸਾਰੇ ਲੋਕਾਂ ਵਿੱਚੋਂ ਵਫ਼ਾਦਾਰ ਆਦਮੀਆਂ ਨੂੰ ਚੁਣੋ, ਪਰਮੇਸ਼ਵਰ ਤੋਂ ਡਰਨ ਵਾਲੇ ਆਦਮੀ, ਭਰੋਸੇਮੰਦ ਆਦਮੀ ਜੋ ਬੇਈਮਾਨੀ ਨਾਲ ਨਫ਼ਰਤ ਕਰਦੇ ਹਨ, ਅਤੇ ਉਹਨਾਂ ਨੂੰ ਹਜ਼ਾਰਾਂ, ਸੈਂਕੜੇ, ਪੰਜਾਹ ਅਤੇ ਦਸਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕਰ।
22ਉਹਨਾਂ ਨੂੰ ਹਰ ਸਮੇਂ ਲੋਕਾਂ ਲਈ ਨਿਆਈਂ ਵਜੋਂ ਕੰਮ ਕਰਨ ਦਿਓ, ਪਰ ਉਹ ਹਰ ਮੁਸ਼ਕਲ ਮੁਕੱਦਮਾ ਤੇਰੇ ਕੋਲ ਲਿਆਉਣ; ਸਧਾਰਨ ਮੁਕੱਦਮਾ ਦਾ ਫੈਸਲਾ ਉਹ ਖੁਦ ਕਰ ਸਕਦੇ ਹਨ। ਇਹ ਤੇਰੇ ਭਾਰ ਨੂੰ ਹਲਕਾ ਕਰ ਦੇਵੇਗਾ, ਕਿਉਂਕਿ ਉਹ ਇਸਨੂੰ ਤੁਹਾਡੇ ਨਾਲ ਸਾਂਝਾ ਕਰਨਗੇ।
23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਪਰਮੇਸ਼ਵਰ ਨੇ ਅਜਿਹਾ ਹੁਕਮ ਦਿੱਤਾ ਹੈ, ਤਾਂ ਤੂੰ ਝੱਲ ਸਕੇਗਾ, ਅਤੇ ਇਹ ਸਾਰੇ ਲੋਕ ਸ਼ਾਂਤੀ ਨਾਲ ਘਰ ਚਲੇ ਜਾਣਗੇ।”
24ਮੋਸ਼ੇਹ ਨੇ ਆਪਣੇ ਸਹੁਰੇ ਦੀ ਗੱਲ ਸੁਣੀ ਅਤੇ ਉਹ ਸਭ ਕੁਝ ਕੀਤਾ ਜੋ ਉਸਨੇ ਕਿਹਾ।