ਕੂਚ 19

ਫਿਰ ਉਸਨੇ ਲੋਕਾਂ ਨੂੰ ਆਖਿਆ, “ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।”

Exodus 19:15 (UKJV) And he said unto the people, Be ready against the third day: come not at your wives.

13ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।”

14ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ।

15ਫਿਰ ਉਸਨੇ ਲੋਕਾਂ ਨੂੰ ਆਖਿਆ, “ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।”

16ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ।

17ਫਿਰ ਮੋਸ਼ੇਹ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਮੇਸ਼ਵਰ ਨੂੰ ਮਿਲਣ ਲਈ ਲਿਆਇਆ ਅਤੇ ਉਹ ਪਹਾੜ ਦੇ ਪੈਰਾਂ ਵਿੱਚ ਖਲੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.