ਕੂਚ 19

ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ।

Exodus 19:16 (UKJV) And it came to pass on the third day in the morning, that there were thunders and lightnings, and a thick cloud upon the mount, and the voice of the trumpet exceeding loud; so that all the people that was in the camp trembled.

14ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ।

15ਫਿਰ ਉਸਨੇ ਲੋਕਾਂ ਨੂੰ ਆਖਿਆ, “ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।”

16ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ।

17ਫਿਰ ਮੋਸ਼ੇਹ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਮੇਸ਼ਵਰ ਨੂੰ ਮਿਲਣ ਲਈ ਲਿਆਇਆ ਅਤੇ ਉਹ ਪਹਾੜ ਦੇ ਪੈਰਾਂ ਵਿੱਚ ਖਲੋ ਗਏ।

18ਸੀਨਾਈ ਪਰਬਤ ਧੂੰਏਂ ਨਾਲ ਢੱਕਿਆ ਹੋਇਆ ਸੀ, ਕਿਉਂਕਿ ਯਾਹਵੇਹ ਅੱਗ ਵਿੱਚ ਇਸ ਉੱਤੇ ਉਤਰਿਆ ਸੀ। ਉਸ ਵਿੱਚੋਂ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਠ ਰਿਹਾ ਸੀ, ਅਤੇ ਸਾਰਾ ਪਰਬਤ ਜ਼ੋਰ ਨਾਲ ਕੰਬ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.