12ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ।
13ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।”
14ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ।
15ਫਿਰ ਉਸਨੇ ਲੋਕਾਂ ਨੂੰ ਆਖਿਆ, “ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।”
16ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ।