ਕੂਚ 19

ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ।

Exodus 19:12 (UKJV) And you shall set bounds unto the people round about, saying, Take heed to yourselves, that all of you go not up into the mount, or touch the border of it: whosoever touches the mount shall be surely put to death:

10ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਲੋਕਾਂ ਕੋਲ ਜਾਹ ਅਤੇ ਉਹਨਾਂ ਨੂੰ ਅੱਜ ਅਤੇ ਕੱਲ੍ਹ ਪਵਿੱਤਰ ਕਰ, ਅਤੇ ਉਹ ਆਪਣੇ ਕੱਪੜੇ ਧੋਣ,

11ਅਤੇ ਤੀਜੇ ਦਿਨ ਲਈ ਤਿਆਰ ਹੋ ਜਾਣ, ਕਿਉਂਕਿ ਉਸ ਦਿਨ ਯਾਹਵੇਹ ਸੀਨਾਈ ਪਰਬਤ ਉੱਤੇ ਸਾਰੇ ਲੋਕਾਂ ਦੇ ਸਾਹਮਣੇ ਆਵੇਗਾ।

12ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ।

13ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।”

14ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.