ਕੂਚ 19

ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।

Exodus 19:19 (UKJV) And when the voice of the trumpet sounded long, and waxed louder and louder, Moses spoke, and God answered him by a voice.

17ਫਿਰ ਮੋਸ਼ੇਹ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਮੇਸ਼ਵਰ ਨੂੰ ਮਿਲਣ ਲਈ ਲਿਆਇਆ ਅਤੇ ਉਹ ਪਹਾੜ ਦੇ ਪੈਰਾਂ ਵਿੱਚ ਖਲੋ ਗਏ।

18ਸੀਨਾਈ ਪਰਬਤ ਧੂੰਏਂ ਨਾਲ ਢੱਕਿਆ ਹੋਇਆ ਸੀ, ਕਿਉਂਕਿ ਯਾਹਵੇਹ ਅੱਗ ਵਿੱਚ ਇਸ ਉੱਤੇ ਉਤਰਿਆ ਸੀ। ਉਸ ਵਿੱਚੋਂ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਠ ਰਿਹਾ ਸੀ, ਅਤੇ ਸਾਰਾ ਪਰਬਤ ਜ਼ੋਰ ਨਾਲ ਕੰਬ ਰਿਹਾ ਸੀ।

19ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।

20ਯਾਹਵੇਹ ਸੀਨਾਈ ਪਹਾੜ ਦੀ ਸਿਖਰ ਤੇ ਉਤਰਿਆ ਅਤੇ ਮੋਸ਼ੇਹ ਨੂੰ ਪਹਾੜ ਦੀ ਚੋਟੀ ਤੇ ਬੁਲਾਇਆ। ਇਸ ਲਈ ਮੋਸ਼ੇਹ ਉੱਪਰ ਗਿਆ

21ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.