ਕੂਚ 19

ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ।

Exodus 19:21 (UKJV) And the LORD said unto Moses, Go down, charge the people, lest they break through unto the LORD to gaze, and many of them perish.

19ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।

20ਯਾਹਵੇਹ ਸੀਨਾਈ ਪਹਾੜ ਦੀ ਸਿਖਰ ਤੇ ਉਤਰਿਆ ਅਤੇ ਮੋਸ਼ੇਹ ਨੂੰ ਪਹਾੜ ਦੀ ਚੋਟੀ ਤੇ ਬੁਲਾਇਆ। ਇਸ ਲਈ ਮੋਸ਼ੇਹ ਉੱਪਰ ਗਿਆ

21ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ।

22ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”

23ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.