18ਸੀਨਾਈ ਪਰਬਤ ਧੂੰਏਂ ਨਾਲ ਢੱਕਿਆ ਹੋਇਆ ਸੀ, ਕਿਉਂਕਿ ਯਾਹਵੇਹ ਅੱਗ ਵਿੱਚ ਇਸ ਉੱਤੇ ਉਤਰਿਆ ਸੀ। ਉਸ ਵਿੱਚੋਂ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਠ ਰਿਹਾ ਸੀ, ਅਤੇ ਸਾਰਾ ਪਰਬਤ ਜ਼ੋਰ ਨਾਲ ਕੰਬ ਰਿਹਾ ਸੀ।
19ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।
20ਯਾਹਵੇਹ ਸੀਨਾਈ ਪਹਾੜ ਦੀ ਸਿਖਰ ਤੇ ਉਤਰਿਆ ਅਤੇ ਮੋਸ਼ੇਹ ਨੂੰ ਪਹਾੜ ਦੀ ਚੋਟੀ ਤੇ ਬੁਲਾਇਆ। ਇਸ ਲਈ ਮੋਸ਼ੇਹ ਉੱਪਰ ਗਿਆ
21ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ।
22ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”