ਕੂਚ 19

ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ ”

Exodus 19:23 (UKJV) And Moses said unto the LORD, The people cannot come up to mount Sinai: for you charged us, saying, Set bounds about the mount, and sanctify it.

21ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ।

22ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”

23ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ ”

24ਯਾਹਵੇਹ ਨੇ ਜਵਾਬ ਦਿੱਤਾ, “ਹੇਠਾਂ ਜਾ ਅਤੇ ਹਾਰੋਨ ਨੂੰ ਆਪਣੇ ਨਾਲ ਉੱਪਰ ਲੈ ਜਾ। ਪਰ ਜਾਜਕਾਂ ਅਤੇ ਲੋਕਾਂ ਨੂੰ ਆਪਣੇ ਰਸਤੇ ਨੂੰ ਯਾਹਵੇਹ ਦੇ ਕੋਲ ਆਉਣ ਲਈ ਮਜਬੂਰ ਨਾਂ ਕਰੀ, ਨਹੀਂ ਤਾਂ ਉਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”

25ਇਸ ਲਈ ਮੋਸ਼ੇਹ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.