22ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”
23ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ ”
24ਯਾਹਵੇਹ ਨੇ ਜਵਾਬ ਦਿੱਤਾ, “ਹੇਠਾਂ ਜਾ ਅਤੇ ਹਾਰੋਨ ਨੂੰ ਆਪਣੇ ਨਾਲ ਉੱਪਰ ਲੈ ਜਾ। ਪਰ ਜਾਜਕਾਂ ਅਤੇ ਲੋਕਾਂ ਨੂੰ ਆਪਣੇ ਰਸਤੇ ਨੂੰ ਯਾਹਵੇਹ ਦੇ ਕੋਲ ਆਉਣ ਲਈ ਮਜਬੂਰ ਨਾਂ ਕਰੀ, ਨਹੀਂ ਤਾਂ ਉਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।”
25ਇਸ ਲਈ ਮੋਸ਼ੇਹ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ।