ਕੂਚ 2

ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, “ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?”

Exodus 2:13 (UKJV) And when he went out the second day, behold, two men of the Hebrews strove together: and he said to him that did the wrong, Wherefore smite you your fellow?

11ਜਦੋਂ ਮੋਸ਼ੇਹ ਵੱਡਾ ਹੋ ਗਿਆ, ਇੱਕ ਦਿਨ, ਉਹ ਬਾਹਰ ਗਿਆ ਜਿੱਥੇ ਉਸਦੇ ਆਪਣੇ ਲੋਕ ਸਨ ਅਤੇ ਉਸਨੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ ਨੂੰ ਕੁੱਟਦੇ ਹੋਏ ਦੇਖਿਆ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਇੱਕ ਸੀ।

12ਇਧਰ ਉਧਰ ਵੇਖ ਕੇ ਅਤੇ ਜਦੋਂ ਕਿਸੇ ਨੂੰ ਨਾ ਦੇਖਿਆ ਤਾਂ ਉਸ ਨੇ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ।

13ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, “ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?”

14ਉਸ ਆਦਮੀ ਨੇ ਕਿਹਾ, “ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰਿਆ ਸੀ?” ਤਦ ਮੋਸ਼ੇਹ ਡਰ ਗਿਆ ਅਤੇ ਸੋਚਿਆ, “ਜੋ ਮੈਂ ਕੀਤਾ ਹੈ, ਉਹ ਜ਼ਰੂਰ ਪਤਾ ਲੱਗ ਗਿਆ ਹੋਵੇਗਾ।”

15ਜਦੋਂ ਫ਼ਿਰਾਊਨ ਨੇ ਇਹ ਸੁਣਿਆ ਤਾਂ ਉਸਨੇ ਮੋਸ਼ੇਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ਼ੇਹ ਫ਼ਿਰਾਊਨ ਤੋਂ ਭੱਜ ਗਿਆ ਅਤੇ ਮਿਦਯਾਨ ਵਿੱਚ ਰਹਿਣ ਲਈ ਚਲਾ ਗਿਆ, ਜਿੱਥੇ ਉਹ ਇੱਕ ਖੂਹ ਕੋਲ ਬੈਠ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.