12ਇਧਰ ਉਧਰ ਵੇਖ ਕੇ ਅਤੇ ਜਦੋਂ ਕਿਸੇ ਨੂੰ ਨਾ ਦੇਖਿਆ ਤਾਂ ਉਸ ਨੇ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ।
13ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, “ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?”
14ਉਸ ਆਦਮੀ ਨੇ ਕਿਹਾ, “ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰਿਆ ਸੀ?” ਤਦ ਮੋਸ਼ੇਹ ਡਰ ਗਿਆ ਅਤੇ ਸੋਚਿਆ, “ਜੋ ਮੈਂ ਕੀਤਾ ਹੈ, ਉਹ ਜ਼ਰੂਰ ਪਤਾ ਲੱਗ ਗਿਆ ਹੋਵੇਗਾ।”
15ਜਦੋਂ ਫ਼ਿਰਾਊਨ ਨੇ ਇਹ ਸੁਣਿਆ ਤਾਂ ਉਸਨੇ ਮੋਸ਼ੇਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ਼ੇਹ ਫ਼ਿਰਾਊਨ ਤੋਂ ਭੱਜ ਗਿਆ ਅਤੇ ਮਿਦਯਾਨ ਵਿੱਚ ਰਹਿਣ ਲਈ ਚਲਾ ਗਿਆ, ਜਿੱਥੇ ਉਹ ਇੱਕ ਖੂਹ ਕੋਲ ਬੈਠ ਗਿਆ।
16ਹੁਣ ਮਿਦਯਾਨ ਦੇ ਇੱਕ ਜਾਜਕ ਦੀਆਂ ਸੱਤ ਧੀਆਂ ਸਨ ਅਤੇ ਉਹ ਪਾਣੀ ਭਰਨ ਅਤੇ ਆਪਣੇ ਪਿਉ ਦੇ ਝੁੰਡ ਨੂੰ ਪਾਣੀ ਪਿਲਾਉਣ ਲਈ ਟੋਏ ਭਰਨ ਆਈਆਂ।