ਕੂਚ 2

ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।

Exodus 2:17 (UKJV) And the shepherds came and drove them away: but Moses stood up and helped them, and watered their flock.

15ਜਦੋਂ ਫ਼ਿਰਾਊਨ ਨੇ ਇਹ ਸੁਣਿਆ ਤਾਂ ਉਸਨੇ ਮੋਸ਼ੇਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ਼ੇਹ ਫ਼ਿਰਾਊਨ ਤੋਂ ਭੱਜ ਗਿਆ ਅਤੇ ਮਿਦਯਾਨ ਵਿੱਚ ਰਹਿਣ ਲਈ ਚਲਾ ਗਿਆ, ਜਿੱਥੇ ਉਹ ਇੱਕ ਖੂਹ ਕੋਲ ਬੈਠ ਗਿਆ।

16ਹੁਣ ਮਿਦਯਾਨ ਦੇ ਇੱਕ ਜਾਜਕ ਦੀਆਂ ਸੱਤ ਧੀਆਂ ਸਨ ਅਤੇ ਉਹ ਪਾਣੀ ਭਰਨ ਅਤੇ ਆਪਣੇ ਪਿਉ ਦੇ ਝੁੰਡ ਨੂੰ ਪਾਣੀ ਪਿਲਾਉਣ ਲਈ ਟੋਏ ਭਰਨ ਆਈਆਂ।

17ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।

18ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”

19ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.