ਕੂਚ 2

ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”

Exodus 2:19 (UKJV) And they said, An Egyptian delivered us out of the hand of the shepherds, and also drew water enough for us, and watered the flock.

17ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।

18ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”

19ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”

20ਰਊਏਲ ਨੇ ਆਪਣੀਆਂ ਧੀਆਂ ਨੂੰ ਪੁੱਛਿਆ, “ਤਾਂ ਉਹ ਕਿੱਥੇ ਹੈ? ਤੁਸੀਂ ਉਸਨੂੰ ਕਿਉਂ ਛੱਡ ਦਿੱਤਾ? ਉਸਨੂੰ ਖਾਣ ਲਈ ਬੁਲਾਓ।”

21ਮੋਸ਼ੇਹ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਜਿਸ ਨੇ ਆਪਣੀ ਧੀ ਜ਼ਿਪੋਰਾਹ ਨੂੰ ਮੋਸ਼ੇਹ ਨਾਲ ਵਿਆਹ ਲਈ ਦੇ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.