18ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”
19ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”
20ਰਊਏਲ ਨੇ ਆਪਣੀਆਂ ਧੀਆਂ ਨੂੰ ਪੁੱਛਿਆ, “ਤਾਂ ਉਹ ਕਿੱਥੇ ਹੈ? ਤੁਸੀਂ ਉਸਨੂੰ ਕਿਉਂ ਛੱਡ ਦਿੱਤਾ? ਉਸਨੂੰ ਖਾਣ ਲਈ ਬੁਲਾਓ।”
21ਮੋਸ਼ੇਹ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਜਿਸ ਨੇ ਆਪਣੀ ਧੀ ਜ਼ਿਪੋਰਾਹ ਨੂੰ ਮੋਸ਼ੇਹ ਨਾਲ ਵਿਆਹ ਲਈ ਦੇ ਦਿੱਤਾ।
22ਜ਼ਿਪੋਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਮੋਸ਼ੇਹ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ ਅਤੇ ਕਿਹਾ, “ਮੈਂ ਪਰਦੇਸ ਵਿੱਚ ਪਰਦੇਸੀ ਹੋ ਗਿਆ ਹਾਂ।”