ਕੂਚ 2

ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”

Exodus 2:18 (UKJV) And when they came to Reuel their father, he said, How is it that all of you are come so soon to day?

16ਹੁਣ ਮਿਦਯਾਨ ਦੇ ਇੱਕ ਜਾਜਕ ਦੀਆਂ ਸੱਤ ਧੀਆਂ ਸਨ ਅਤੇ ਉਹ ਪਾਣੀ ਭਰਨ ਅਤੇ ਆਪਣੇ ਪਿਉ ਦੇ ਝੁੰਡ ਨੂੰ ਪਾਣੀ ਪਿਲਾਉਣ ਲਈ ਟੋਏ ਭਰਨ ਆਈਆਂ।

17ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।

18ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”

19ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”

20ਰਊਏਲ ਨੇ ਆਪਣੀਆਂ ਧੀਆਂ ਨੂੰ ਪੁੱਛਿਆ, “ਤਾਂ ਉਹ ਕਿੱਥੇ ਹੈ? ਤੁਸੀਂ ਉਸਨੂੰ ਕਿਉਂ ਛੱਡ ਦਿੱਤਾ? ਉਸਨੂੰ ਖਾਣ ਲਈ ਬੁਲਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.