22ਜ਼ਿਪੋਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਮੋਸ਼ੇਹ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ ਅਤੇ ਕਿਹਾ, “ਮੈਂ ਪਰਦੇਸ ਵਿੱਚ ਪਰਦੇਸੀ ਹੋ ਗਿਆ ਹਾਂ।”
23ਬਹੁਤ ਸਾਲਾਂ ਦੇ ਬਾਅਦ ਮਿਸਰ ਦੇ ਰਾਜੇ ਦੀ ਮੌਤ ਹੋ ਗਈ। ਇਸਰਾਏਲੀਆਂ ਨੇ ਆਪਣੀ ਗ਼ੁਲਾਮੀ ਵਿੱਚ ਹਾਉਂਕਾ ਭਰਿਆ ਅਤੇ ਚੀਕ ਰਹੇ ਸਨ ਅਤੇ ਉਹਨਾਂ ਦੀ ਗੁਲਾਮੀ ਦੇ ਕਾਰਨ ਮਦਦ ਲਈ ਉਹਨਾਂ ਦੀ ਦੁਹਾਈ ਪਰਮੇਸ਼ਵਰ ਕੋਲ ਗਈ।
24ਪਰਮੇਸ਼ਵਰ ਨੇ ਉਹਨਾਂ ਦੀ ਹਾਹਾਕਾਰ ਸੁਣੀ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਆਪਣੇ ਨੇਮ ਨੂੰ ਯਾਦ ਕੀਤਾ।
25ਇਸ ਲਈ ਪਰਮੇਸ਼ਵਰ ਨੇ ਇਸਰਾਏਲੀਆਂ ਵੱਲ ਦੇਖਿਆ ਅਤੇ ਉਹਨਾਂ ਦੀ ਚਿੰਤਾ ਕੀਤੀ।