ਕੂਚ 21

“ਇਹ ਉਹ ਕਾਨੂੰਨ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਗਾ।

Exodus 21:1 (UKJV) Now these are the judgments which you shall set before them.

1“ਇਹ ਉਹ ਕਾਨੂੰਨ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਗਾ।

2“ਜੇ ਤੁਸੀਂ ਇੱਕ ਇਬਰਾਨੀ ਨੌਕਰ ਨੂੰ ਖਰੀਦਦੇ ਹੋ, ਤਾਂ ਉਹ ਛੇ ਸਾਲ ਲਈ ਤੁਹਾਡੀ ਸੇਵਾ ਕਰੇਗਾ। ਪਰ ਸੱਤਵੇਂ ਸਾਲ ਵਿੱਚ, ਉਹ ਬਿਨਾਂ ਕਿਸੇ ਭੁਗਤਾਨ ਦੇ, ਅਜ਼ਾਦ ਹੋ ਕੇ ਚਲਿਆ ਜਾਵੇ।

3ਜੇ ਉਹ ਇਕੱਲਾ ਆਇਆ ਹੈ, ਤਾਂ ਉਸ ਨੂੰ ਇਕੱਲਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਕਿਸੇ ਔਰਤ ਦਾ ਪਤੀ ਹੈ, ਤਾਂ ਉਸਦੀ ਪਤਨੀ ਵੀ ਉਸਦੇ ਨਾਲ ਵਾਪਸ ਚਲੀ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.