ਕੂਚ 21

“ਜੇ ਤੁਸੀਂ ਇੱਕ ਇਬਰਾਨੀ ਨੌਕਰ ਨੂੰ ਖਰੀਦਦੇ ਹੋ, ਤਾਂ ਉਹ ਛੇ ਸਾਲ ਲਈ ਤੁਹਾਡੀ ਸੇਵਾ ਕਰੇਗਾ। ਪਰ ਸੱਤਵੇਂ ਸਾਲ ਵਿੱਚ, ਉਹ ਬਿਨਾਂ ਕਿਸੇ ਭੁਗਤਾਨ ਦੇ, ਅਜ਼ਾਦ ਹੋ ਕੇ ਚਲਿਆ ਜਾਵੇ।

Exodus 21:2 (UKJV) If you buy an Hebrew servant, six years he shall serve: and in the seventh he shall go out free for nothing.

1“ਇਹ ਉਹ ਕਾਨੂੰਨ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਗਾ।

2“ਜੇ ਤੁਸੀਂ ਇੱਕ ਇਬਰਾਨੀ ਨੌਕਰ ਨੂੰ ਖਰੀਦਦੇ ਹੋ, ਤਾਂ ਉਹ ਛੇ ਸਾਲ ਲਈ ਤੁਹਾਡੀ ਸੇਵਾ ਕਰੇਗਾ। ਪਰ ਸੱਤਵੇਂ ਸਾਲ ਵਿੱਚ, ਉਹ ਬਿਨਾਂ ਕਿਸੇ ਭੁਗਤਾਨ ਦੇ, ਅਜ਼ਾਦ ਹੋ ਕੇ ਚਲਿਆ ਜਾਵੇ।

3ਜੇ ਉਹ ਇਕੱਲਾ ਆਇਆ ਹੈ, ਤਾਂ ਉਸ ਨੂੰ ਇਕੱਲਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਕਿਸੇ ਔਰਤ ਦਾ ਪਤੀ ਹੈ, ਤਾਂ ਉਸਦੀ ਪਤਨੀ ਵੀ ਉਸਦੇ ਨਾਲ ਵਾਪਸ ਚਲੀ ਜਾਵੇ।

4ਜੇਕਰ ਉਸਦਾ ਮਾਲਕ ਉਸਨੂੰ ਇੱਕ ਪਤਨੀ ਦੇਵੇ ਅਤੇ ਉਹ ਉਸਦੇ ਪੁੱਤਰ ਜਾਂ ਧੀਆਂ ਨੂੰ ਜਨਮ ਦਿੰਦੀ ਹੈ, ਤਾਂ ਔਰਤ ਅਤੇ ਉਸਦੇ ਬੱਚੇ ਉਸਦੇ ਮਾਲਕ ਦੇ ਹੋਣਗੇ, ਅਤੇ ਸਿਰਫ ਆਦਮੀ ਅਜ਼ਾਦ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.