15“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਤੇ ਹਮਲਾ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇਂ।
16“ਕਿਸੇ ਵੀ ਵਿਅਕਤੀ ਨੂੰ ਅਗਵਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਪੀੜਤ ਨੂੰ ਵੇਚ ਦਿੱਤਾ ਗਿਆ ਹੋਵੇ ਜਾਂ ਅਜੇ ਵੀ ਅਗਵਾਕਾਰ ਦੇ ਕਬਜ਼ੇ ਵਿੱਚ ਹੋਵੇ।
17“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।
18“ਜੇ ਲੋਕ ਝਗੜਾ ਕਰਦੇ ਹਨ ਅਤੇ ਇੱਕ ਵਿਅਕਤੀ ਦੂਜੇ ਨੂੰ ਪੱਥਰ ਜਾਂ ਮੁੱਕੀ ਨਾਲ ਮਾਰਦਾ ਹੈ ਅਤੇ ਪੀੜਤ ਮਰਦਾ ਨਹੀਂ ਹੈ ਪਰ ਮੰਜੇ ਉੱਤੇ ਪੈ ਜਾਵੇ,
19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।