ਕੂਚ 21

“ਪਰ ਜੇ ਨੌਕਰ ਇਹ ਐਲਾਨ ਕਰਦਾ ਹੈ ਕਿ ਮੈਂ ਆਪਣੇ ਮਾਲਕ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਅਜ਼ਾਦ ਨਹੀਂ ਹੋਣਾ ਚਾਹੁੰਦਾ।

Exodus 21:5 (UKJV) And if the servant shall plainly say, I love my master, my wife, and my children; I will not go out free:

3ਜੇ ਉਹ ਇਕੱਲਾ ਆਇਆ ਹੈ, ਤਾਂ ਉਸ ਨੂੰ ਇਕੱਲਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਕਿਸੇ ਔਰਤ ਦਾ ਪਤੀ ਹੈ, ਤਾਂ ਉਸਦੀ ਪਤਨੀ ਵੀ ਉਸਦੇ ਨਾਲ ਵਾਪਸ ਚਲੀ ਜਾਵੇ।

4ਜੇਕਰ ਉਸਦਾ ਮਾਲਕ ਉਸਨੂੰ ਇੱਕ ਪਤਨੀ ਦੇਵੇ ਅਤੇ ਉਹ ਉਸਦੇ ਪੁੱਤਰ ਜਾਂ ਧੀਆਂ ਨੂੰ ਜਨਮ ਦਿੰਦੀ ਹੈ, ਤਾਂ ਔਰਤ ਅਤੇ ਉਸਦੇ ਬੱਚੇ ਉਸਦੇ ਮਾਲਕ ਦੇ ਹੋਣਗੇ, ਅਤੇ ਸਿਰਫ ਆਦਮੀ ਅਜ਼ਾਦ ਹੋਵੇਗਾ।

5“ਪਰ ਜੇ ਨੌਕਰ ਇਹ ਐਲਾਨ ਕਰਦਾ ਹੈ ਕਿ ਮੈਂ ਆਪਣੇ ਮਾਲਕ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਅਜ਼ਾਦ ਨਹੀਂ ਹੋਣਾ ਚਾਹੁੰਦਾ।

6ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।

7“ਜਦੋਂ ਕੋਈ ਆਦਮੀ ਆਪਣੀ ਧੀ ਨੂੰ ਗੁਲਾਮ ਵਜੋਂ ਵੇਚਦਾ ਹੈ, ਤਾਂ ਉਹ ਛੇ ਸਾਲਾਂ ਦੇ ਅੰਤ ਵਿੱਚ ਮਰਦਾਂ ਵਾਂਗ ਅਜ਼ਾਦ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.