ਕੂਚ 21

ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।

Exodus 21:6 (UKJV) Then his master shall bring him unto the judges; he shall also bring him to the door, or unto the door post; and his master shall bore his ear through with an aul; and he shall serve him for ever.

4ਜੇਕਰ ਉਸਦਾ ਮਾਲਕ ਉਸਨੂੰ ਇੱਕ ਪਤਨੀ ਦੇਵੇ ਅਤੇ ਉਹ ਉਸਦੇ ਪੁੱਤਰ ਜਾਂ ਧੀਆਂ ਨੂੰ ਜਨਮ ਦਿੰਦੀ ਹੈ, ਤਾਂ ਔਰਤ ਅਤੇ ਉਸਦੇ ਬੱਚੇ ਉਸਦੇ ਮਾਲਕ ਦੇ ਹੋਣਗੇ, ਅਤੇ ਸਿਰਫ ਆਦਮੀ ਅਜ਼ਾਦ ਹੋਵੇਗਾ।

5“ਪਰ ਜੇ ਨੌਕਰ ਇਹ ਐਲਾਨ ਕਰਦਾ ਹੈ ਕਿ ਮੈਂ ਆਪਣੇ ਮਾਲਕ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਅਜ਼ਾਦ ਨਹੀਂ ਹੋਣਾ ਚਾਹੁੰਦਾ।

6ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।

7“ਜਦੋਂ ਕੋਈ ਆਦਮੀ ਆਪਣੀ ਧੀ ਨੂੰ ਗੁਲਾਮ ਵਜੋਂ ਵੇਚਦਾ ਹੈ, ਤਾਂ ਉਹ ਛੇ ਸਾਲਾਂ ਦੇ ਅੰਤ ਵਿੱਚ ਮਰਦਾਂ ਵਾਂਗ ਅਜ਼ਾਦ ਨਹੀਂ ਹੋਵੇਗੀ।

8ਜੇਕਰ ਉਸਨੂੰ ਖਰੀਦਣ ਵਾਲਾ ਮਾਲਕ ਉਸ ਤੋਂ ਖੁਸ਼ ਨਹੀਂ ਹੈ, ਤਾਂ ਉਹ ਕੀਮਤ ਦੇ ਕੇ ਉਸਨੂੰ ਛੱਡ ਸਕਦਾ ਹੈ। ਪਰ ਮਾਲਕ ਨੂੰ ਇਹ ਅਧਿਕਾਰ ਨਹੀਂ ਕਿ ਉਸ ਦਾਸੀ ਨੂੰ ਗੈਰ ਕੌਮ ਵਿੱਚ ਵੇਚ ਦੇਵੇ, ਕਿਉਂਕਿ ਉਸਨੇ ਉਸ ਨਾਲ ਛਲ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.