6ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।
7“ਜਦੋਂ ਕੋਈ ਆਦਮੀ ਆਪਣੀ ਧੀ ਨੂੰ ਗੁਲਾਮ ਵਜੋਂ ਵੇਚਦਾ ਹੈ, ਤਾਂ ਉਹ ਛੇ ਸਾਲਾਂ ਦੇ ਅੰਤ ਵਿੱਚ ਮਰਦਾਂ ਵਾਂਗ ਅਜ਼ਾਦ ਨਹੀਂ ਹੋਵੇਗੀ।
8ਜੇਕਰ ਉਸਨੂੰ ਖਰੀਦਣ ਵਾਲਾ ਮਾਲਕ ਉਸ ਤੋਂ ਖੁਸ਼ ਨਹੀਂ ਹੈ, ਤਾਂ ਉਹ ਕੀਮਤ ਦੇ ਕੇ ਉਸਨੂੰ ਛੱਡ ਸਕਦਾ ਹੈ। ਪਰ ਮਾਲਕ ਨੂੰ ਇਹ ਅਧਿਕਾਰ ਨਹੀਂ ਕਿ ਉਸ ਦਾਸੀ ਨੂੰ ਗੈਰ ਕੌਮ ਵਿੱਚ ਵੇਚ ਦੇਵੇ, ਕਿਉਂਕਿ ਉਸਨੇ ਉਸ ਨਾਲ ਛਲ ਕੀਤਾ ਹੈ।
9ਜੇ ਉਹ ਉਸ ਨੂੰ ਆਪਣੇ ਪੁੱਤਰ ਲਈ ਚੁਣਦਾ ਹੈ, ਤਾਂ ਉਹ ਉਸ ਨੂੰ ਧੀ ਦਾ ਹੱਕ ਦੇਵੇ।
10ਜੇਕਰ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ, ਤਾਂ ਪਹਿਲੀ ਔਰਤ ਨੂੰ ਉਸਦੇ ਭੋਜਨ, ਕੱਪੜੇ ਅਤੇ ਵਿਆਹੁਤਾ ਅਧਿਕਾਰਾਂ ਤੋਂ ਵਾਂਝਾ ਨਾ ਕਰੇ।