28“ਪਰਮੇਸ਼ਵਰ ਦੀ ਨਿੰਦਿਆ ਨਾ ਕਰੋ ਜਾਂ ਆਪਣੇ ਲੋਕਾਂ ਦੇ ਹਾਕਮ ਨੂੰ ਸਰਾਪ ਨਾ ਦਿਓ।
29“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ। “ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ।
30ਆਪਣੇ ਬਲਦਾਂ ਅਤੇ ਭੇਡਾਂ ਨਾਲ ਵੀ ਅਜਿਹਾ ਹੀ ਕਰੋ। ਉਹਨਾਂ ਨੂੰ ਸੱਤ ਦਿਨ ਆਪਣੀਆਂ ਮਾਵਾਂ ਕੋਲ ਰਹਿਣ ਦਿਓ, ਪਰ ਅੱਠਵੇਂ ਦਿਨ ਮੈਨੂੰ ਦੇ ਦਿਓ।
31“ਤੁਸੀਂ ਮੇਰੇ ਪਵਿੱਤਰ ਲੋਕ ਬਣੋ। ਇਸ ਲਈ ਜੰਗਲੀ ਜਾਨਵਰਾਂ ਦੁਆਰਾ ਪਾੜੇ ਹੋਏ ਜਾਨਵਰ ਦਾ ਮਾਸ ਨਾ ਖਾਓ, ਇਸ ਨੂੰ ਕੁੱਤਿਆਂ ਨੂੰ ਸੁੱਟ ਦਿਓ।