ਕੂਚ 22

“ਜੇ ਅੱਗ ਲੱਗ ਜਾਂਦੀ ਹੈ ਅਤੇ ਕੰਡਿਆਲੀਆਂ ਝਾੜੀਆਂ ਵਿੱਚ ਫੈਲ ਜਾਂਦੀ ਹੈ ਤਾਂ ਜੋ ਉਹ ਅਨਾਜ ਦੇ ਝਟਕੇ ਜਾਂ ਖੜੇ ਅਨਾਜ ਜਾਂ ਸਾਰੇ ਖੇਤ ਨੂੰ ਸਾੜ ਦੇਵੇ, ਤਾਂ ਜਿਸਨੇ ਅੱਗ ਲਗਾਈ ਹੈ ਉਸਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

Exodus 22:6 (UKJV) If fire break out, and catch in thorns, so that the stacks of corn, or the standing corn, or the field, be consumed therewith; he that kindled the fire shall surely make restitution.

4ਜੇ ਚੋਰੀ ਕੀਤਾ ਹੋਇਆ ਜਾਨਵਰ ਉਹਨਾਂ ਦੇ ਕਬਜ਼ੇ ਵਿੱਚ ਜ਼ਿੰਦਾ ਪਾਇਆ ਜਾਂਦਾ ਹੈ ਚਾਹੇ ਬਲਦ ਜਾਂ ਗਧਾ ਜਾਂ ਭੇਡ ਤਾਂ ਉਨ੍ਹਾਂ ਨੂੰ ਦੁੱਗਣਾ ਵਾਪਸ ਕਰਨਾ ਪਵੇਗਾ।

5“ਜੇ ਕੋਈ ਵਿਅਕਤੀ ਆਪਣੇ ਪਸ਼ੂਆਂ ਨੂੰ ਖੇਤ ਜਾਂ ਅੰਗੂਰੀ ਬਾਗ਼ ਵਿੱਚ ਚਰਾਉਂਦਾ ਹੈ ਅਤੇ ਉਹਨਾਂ ਨੂੰ ਭਟਕਣ ਦਿੰਦਾ ਹੈ ਅਤੇ ਉਹ ਕਿਸੇ ਹੋਰ ਦੇ ਖੇਤ ਵਿੱਚ ਚਾਰਦਾ ਹੈ, ਤਾਂ ਅਪਰਾਧੀ ਨੂੰ ਆਪਣੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਸਭ ਤੋਂ ਉੱਤਮ ਉਸਦੇ ਬਦਲੇ ਦੇਵੇ।

6“ਜੇ ਅੱਗ ਲੱਗ ਜਾਂਦੀ ਹੈ ਅਤੇ ਕੰਡਿਆਲੀਆਂ ਝਾੜੀਆਂ ਵਿੱਚ ਫੈਲ ਜਾਂਦੀ ਹੈ ਤਾਂ ਜੋ ਉਹ ਅਨਾਜ ਦੇ ਝਟਕੇ ਜਾਂ ਖੜੇ ਅਨਾਜ ਜਾਂ ਸਾਰੇ ਖੇਤ ਨੂੰ ਸਾੜ ਦੇਵੇ, ਤਾਂ ਜਿਸਨੇ ਅੱਗ ਲਗਾਈ ਹੈ ਉਸਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

7“ਜੇਕਰ ਕੋਈ ਗੁਆਂਢੀ ਨੂੰ ਚਾਂਦੀ ਜਾਂ ਸਮਾਨ ਸੁਰੱਖਿਅਤ ਰੱਖਣ ਲਈ ਦਿੰਦਾ ਹੈ ਅਤੇ ਉਸਦੇ ਗੁਆਂਢੀ ਦੇ ਘਰੋਂ ਚੋਰੀ ਹੋ ਜਾਂਦਾ ਹੈ, ਜੇਕਰ ਚੋਰ, ਫੜਿਆ ਜਾਵੇ ਤਾਂ ਦੁੱਗਣਾ ਵਾਪਸ ਕਰੇ।

8ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.