ਕੂਚ 22

ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ।

Exodus 22:8 (UKJV) If the thief be not found, then the master of the house shall be brought unto the judges, to see whether he have put his hand unto his neighbour's goods.

6“ਜੇ ਅੱਗ ਲੱਗ ਜਾਂਦੀ ਹੈ ਅਤੇ ਕੰਡਿਆਲੀਆਂ ਝਾੜੀਆਂ ਵਿੱਚ ਫੈਲ ਜਾਂਦੀ ਹੈ ਤਾਂ ਜੋ ਉਹ ਅਨਾਜ ਦੇ ਝਟਕੇ ਜਾਂ ਖੜੇ ਅਨਾਜ ਜਾਂ ਸਾਰੇ ਖੇਤ ਨੂੰ ਸਾੜ ਦੇਵੇ, ਤਾਂ ਜਿਸਨੇ ਅੱਗ ਲਗਾਈ ਹੈ ਉਸਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

7“ਜੇਕਰ ਕੋਈ ਗੁਆਂਢੀ ਨੂੰ ਚਾਂਦੀ ਜਾਂ ਸਮਾਨ ਸੁਰੱਖਿਅਤ ਰੱਖਣ ਲਈ ਦਿੰਦਾ ਹੈ ਅਤੇ ਉਸਦੇ ਗੁਆਂਢੀ ਦੇ ਘਰੋਂ ਚੋਰੀ ਹੋ ਜਾਂਦਾ ਹੈ, ਜੇਕਰ ਚੋਰ, ਫੜਿਆ ਜਾਵੇ ਤਾਂ ਦੁੱਗਣਾ ਵਾਪਸ ਕਰੇ।

8ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ।

9ਕਿਸੇ ਬਲਦ, ਗਧਾ, ਭੇਡ, ਕੱਪੜੇ ਜਾਂ ਕਿਸੇ ਹੋਰ ਗੁੰਮ ਹੋਈ ਜਾਇਦਾਦ ਦੇ ਗੈਰ-ਕਾਨੂੰਨੀ ਕਬਜ਼ੇ ਦੇ ਸਾਰੇ ਮਾਮਲਿਆਂ ਵਿੱਚ, ਜਿਸ ਬਾਰੇ ਕੋਈ ਕਹਿੰਦਾ ਹੈ, ‘ਇਹ ਮੇਰਾ ਹੈ,’ ਤਾਂ ਦੋਵੇ ਧਿਰਾਂ ਆਪਣੀ ਗੱਲ ਨਿਆਂਈਆ ਦੇ ਸਾਹਮਣੇ ਲਿਆਉਣ। ਫਿਰ ਜੱਜ ਨੂੰ ਸਹੀ ਫੈਸਲਾ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਉਸ ਨੂੰ ਦੁੱਗਣੀ ਕੀਮਤ ਵਾਪਸ ਕਰਨੀ ਚਾਹੀਦੀ ਹੈ।

10“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.